Headlines News :
Home » » ਕਿਵੇ ਬਚ ਸਕਣਗੇ ਲੋਕ ਟਰੈਫਿਕ ਮੁਲਾਜਮਾਂ ਦੁਆਰਾ ਕੱਟੀਆਂ ਜਾਂਦੀਆਂ ਜੇਬਾਂ ਤੋ - ਤਰਸੇਮ ਔਲਖ

ਕਿਵੇ ਬਚ ਸਕਣਗੇ ਲੋਕ ਟਰੈਫਿਕ ਮੁਲਾਜਮਾਂ ਦੁਆਰਾ ਕੱਟੀਆਂ ਜਾਂਦੀਆਂ ਜੇਬਾਂ ਤੋ - ਤਰਸੇਮ ਔਲਖ

Written By Unknown on Friday 12 September 2014 | 23:56

    ਅਸੀ ਪਿਛਲੇ ਕਾਫੀ ਸਮੇ ਤੋ ਦੇਖਦੇ ਆ ਰਹੇ ਹਾਂ ਸਰਕਾਰ ਦੀ ਸਖਤੀ ਦਾ ਖਮਿਆਜਾ ਗਰੀਬੀ ਰੇਖਾ ਤੋ ਹੇਠਾ ਰਹਿਣ ਵਾਲੇ ਆਮ ਲੋਕਾਂ ਨੂੰ ਹੀ ਭੁਗਤਨਾ ਪੈਦਾ ਹੈ । ਜੇਕਰ ਗੱਲ ਕਰੀਏ ਟਰੈਫਿਕ ਮੁਲਾਜਮਾਂ ਦੀ ਤਾਂ ਇਸ ਮਹਿਕਮੇ ਵਿਚ ਵੀ ਬਿਲਕੁਲ ਅਜਿਹਾ ਹੀ ਹੋ ਰਿਹਾ ਹੈ । ਥੋੜੇ ਦਿਨ ਪਹਿਲੇ ਮੈ ਸ਼ਹਿਰ ਦੇ ਚੌਕ ਵਿਚੋ ਲੰਘ ਰਿਹਾ ਸੀ ਕਿ ਟਰੈਫਿਕ ਮੁਲਾਜਮ ਦੇ ਕੋਲ ਕਾਫੀ ਲੋਕਾਂ ਦਾ ਇਕੱਠ ਹੋਇਆ ਪਿਆ ਜਿਸ ਨੂੰ ਦੇਖ ਕੇ ਮੈ ਵੀ ਰੁੱਕ ਗਿਆ ਅਤੇ ਇੱਕਠ ਕੋਲ ਜਾ ਕੇ ਦੇਖਿਆ ਕਿ ਕੀ ਹੋ ਰਿਹਾ ਹੈ ਪਰ ਉਥੇ ਮੈਨੂੰ ਕੁਝ ਅਜੀਬ ਜਿਹਾ ਦੇਖਣ ਨੂੰ ਮਿਲਿਆ ਮੋਟਰ ਵਹੀਕਲਾਂ ਦੇ ਚਲਾਨ ਕੱਟੇ ਜਾ ਰਹੇ ਸਨ ਇਕ ਗੱਲ ਬੜੀ ਦਿਲਚਸਪ ਸੀ ਕਿ ਰਸੀਦ ਵਾਲੇ ਚਲਾਨ ਬੜੇ ਘੱਟ ਅਤੇ ਜੇਬ ਚਲਾਨਾਂ ਦੀ ਗਿਣਤੀ ਜਿਆਦਾ ਦਿਸ ਰਹੀ ਸੀ । ਟਰੈਫਿਕ ਮੁਲਾਜਮ ਨਿਯਮਾਂ ਦੀ ਜਾਣਕਾਰੀ ਦੇਣ ਦੀ ਬਜਾਏ ਭੋਲੇ-ਭਾਲੇ ਲੋਕਾਂ ਨੂੰ ਆਪਣੀ ਜੇਬ ਦਾ ਸਿਕਾਰ ਬਣਾਉਣ ਲਈ ਕੋਈ ਕਸਰ ਬਾਕੀ ਨਹੀ ˆਸਨ ਛੱਡਦੇ । ਪਰ ਇਹੀ ਟਰੈਫਿਕ ਮੁਲਾਜਮ ਜਦ ਕਿਸੇ ਲੀਡਰ ਜਾਂ ਲੀਡਰਾਂ ਦੇ ਚਮਚਿਆਂ ਦੀਆਂ ਗੱਡੀਆਂ ਦੇਖਦੇ ਹਨ ਤਾਂ ਆਪ ਇਕ ਸਾਈਡ ਤੇ ਹੋ ਕੇ ਹੱਥ ਚੱਕ-ਚੱਕ ਕੇ ਸਲੂਟ ਮਾਰਦੇ ਆਮ ਦੇਖੇ ਜਾਂਦੇ ਹਨ ਇਸ ਤਰ੍ਹਾਂ ਕਰਕੇ ਉਹ ਮੁਲਾਜਮਾ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਉਣ ਅਤੇ ਲੋਕਾਂ ਪ੍ਰਤੀ ਆਪਣੀ ਸਰੀਫੀ ਦਾ ਸਬੂਤ ਦਿੰਦੇ ਹਨ । ਇਸੇ ਤਰ੍ਹਾਂ ਹੀ ਇਨਾਂ ਲੀਡਰਾਂ ਦੀਆਂ ਗੱਡੀਆਂ ਭਾਵੇ ਸ਼ੜਕਾਂ ਦੇ ਵਿਚਕਾਰ ਖੜੀਆਂ ਹੋਣ ਪਰ ਟਰੈਫਿਕ ਮੁਲਾਜਮ ਉਸ ਸਮੇ ਇਨਾਂ ਗੱਡੀਆਂ ਨੂੰ ਸਾਈਡ ਤੇ ਕਰਵਾਉਣ ਦੀ ਬਜਾਏ ਆਮ ਲੋਕਾਂ ਨੂੰ ਧਮਕੀਆਂ ਦਿੰਦੇ ਵੀ ਖਾਸ ਤੌਰ ਤੇ ਦੇਖੇ ਜਾ ਸਕਦੇ ਹਨ । ਅਤੇ ਇਸ ਤੋ ਇਲਾਵਾ ਇਕ ਹੋਰ ਅਜੀਬ ਜਿਹੀ ਗੱਲ ਦੇਖਣ ਨੂੰ ਮਿਲਦੀ ਹੈ ਕਿ ਕਈ ਵਾਰ ਟਰੈਫਿਕ ਮੁਲਾਜਮ ਜਦ ਕਿਸੇ ਵਿਅਕਤੀ ਨੂੰ ਰੋਕਦੇ ਹਨ ਅਤੇ ਉਸ ਨੂੰ ਗੱਡੀ ਦੇ ਕਾਗਜ ਚੈਕ ਕਰਵਾਉਣ ਲਈ ਕਹਿੰਦੇ ਹਨ ਤਾਂ ਉਹ ਕਿਸੇ ਮੰਤਰੀ ਵਗੈਰਾ ਨਾਲ ਗੱਲ ਕਰਵਾ ਦਿੰਦੇ ਹਨ ਤਾਂ ਫਿਰ ਇਹੀ ਮੁਲਾਜਮ ਉਸ ਗੱਡੀ ਵਾਲੇ ਮਾਲਕ ਨੂੰ ਬੜੀਆਂ ਨਹਿਸੀਅਤਾਂ ਦਿੰਦੇ ਹਨ ਕਿ ਥੋੜਾ ਦੂਸਰੀ ਸਾਈਡ ਤੋ ਲੰਘ ਜਾਣਾ ਨਹੀ ਤਾਂ ਹੋਰ ਲੋਕ ਵੀ ਇਤਰਾਜ ਕਰਨਗੇ । ਕਈ ਵਾਰ ਤਾਂ ਸੜਕ ਦੇ ਵਿਚਕਾਰ ਖੜੀਆ ਇਨਾਂ ਗੱਡੀਆਂ ਦੇ ਚਲਾਨ ਕੱਟਣ ਵਾਲਾ ਕਾਨੂੰਨ ਬਣਿਆ ਪ੍ਰਤੀਤ ਨਹੀ ˆਹੁੰਦਾ । ਜਾਂ ਫਿਰ ਇਹ ਕਾਨੂੰਨ ਸਧਾਰਨ ਲੋਕਾਂ ਉਪਰ ਹੀ ਲਾਗੂ ਹੁੰਦਾ ਹੈ । ਜੋ ਸਿਆਸੀ ਪਹੁੰਚ ਰੱਖਦੇ ਹਨ ਜਦ ਉਹ ਆਪਣੀ ਗੱਡੀ ਦੇ ਕਾਗਜਾਤ ਦੇ ਸਬੰਧ ਵਿਚ ਕਿਸੇ ਮੰਤਰੀ ਨਾਲ ਫੋਨ ਕਰਵਾਉਦੇ ਹਨ ਤਾਂ ਫੋਨ ਕਰਵਾਉਣ ਨਾਲ ਕੀ ਉਨਾਂ ਦੀ ਗੱਡੀ ਦੇ ਕਾਗਜ ਠੀਕ ਜਾਂ ਪੂਰੇ ਹੋ ਜਾਂਦੇ ਹਨ । ਅਤੇ ਫਿਰ ਆਮ ਲੋਕਾਂ ਦੇ ਪੂਰੇ ਕਿਉ ਨਹੀ ਹੁੰਦੇ ਕੀ ਉਨਾਂ ਨੇ ਫੋਨ ਨਹੀ ਕਰਵਾਇਆ ਹੁੰਦਾ ਜਾਂ ਫਿਰ ਉਨਾਂ ਦੇ ਕਾਗਜ ਪੈਸੇ ਲੈਣ ਤੋ ਬਾਅਦ ਕਿਵੇ ਪੂਰੇ ਹੋ ਜਾਂਦੇ ਹਨ ਜਾਂ ਉਹ ਪੈਸੇ ਦੇਣ ਤੋ ਬਾਅਦ ਟਰੈਫਿਕ ਨਿਯਮਾਂ ਦੀ ਸਹੀ ਪਾਲਣਾ ਕਰਨਾ ਸਿੱਖ ਜਾਂਦਾ ਹੈ । ਟਰੈਫਿਕ ਮੁਲਾਜਮਾਂ ਦਾ ਫਰਜ ਹੈ ਟਰੈਫਿਕ ਨੂੰ ਕੰਟਰੋਲ ਕਰਨਾਂ ਅਤੇ ਟਰੈਫਿਕ ਵਿਚ ਵਿਗਣ ਪੈਣ ਤੋ ਸੁਰਖਿਅਤ ਰੱਖਣਾ ਪਰ ਇਹ ਮੁਲਾਜਮ ਇਕ ਥਾਂ ਨਹੀ ਅਨੇਕਾਂ ਥਾਵਾਂ ਤੇ ਦੇਖ ਸਕਦੇ ਹੋ ਕਿ ਕਈ ਕਈ ਮੁਲਾਜਮ ਇਕ ਜਗਾਂ ਤੇ ਇਕਠੇ ਹੋ ਕੇ ਬੈਠੇ ਗੱਪਾਂ ਮਾਰ ਰਹੇ ਹੁੰਦੇ ਹਨ ਇਨਾਂ ਨੂੰ ਟਰੈਫਿਕ ਵਿਚ ਪਏ ਵਿਗਣ ਕਾਰਨ ਕਿਸੇ ਦੀ ਜਾਨ ਦੀ ਕੋਈ ਪ੍ਰਵਾਹ ਨਹੀ ˆਹੁੰਦੀ ਭਾਵੇ ਸੜਕਾਂ ਵਿਚਕਾਰ ਕੋਈ ਅਵਾਰਾ ਪਸੂ ਫਿਰਦੇ ਹੋਣ ਜਾਂ ਲੋਕ ਗਲਤ ਸਾਈਡ ਤੇ ਚਲੇ ਜਾਂਦੇ ਹੋਣ । ਇਸ ਸਭ ਨੂੰ ਦੇਖ ਕੇ ਤਾਂ ਇੰਜ ਲਗਦਾ ਹੈ ਕਿ ਮੁਲਾਜਮ ਆਪਣੀ ਡਿਊਟੀ ਵੱਲ ਧਿਆਨ ਘੱਟ ਅਤੇ ਐਸ਼-ਪ੍ਰਾਸਤੀ ਜਾਂ ਲੋਕਾਂ ਦੀਆਂ ਚਲਾਨ ਦੇ ਨਾਮ ਤੇ ਜੇਬਾਂ ਕੱਟਣ ਵੱਲ ਜਿਆਦਾ ਧਿਆਨ ਦਿੰਦੇ ਹਨ । ਅੰਤ ਵਿਚ ਮੈ ਇਹੀ ਕਹਿਣਾ ਚਾਹਾਗਾਂ ਕਿ ਹਰੇਕ ਮਹਿਕਮੇ ਵਿਚ ਮੁਲਾਜਮ ਵਰਗ ਨੂੰ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਉਦੇ ਹੋਏ ਇਮਾਨਦਾਰੀ ਨਾਲ ਦੇਸ ਦੇ ਸੇਵਾ ਕਰਨੀ ਚਾਹੀਦੀ ਹੈ । ਅਤੇ ਸਮੂਹ ਲੋਕਾਂ ਦਾ ਵੀ ਫਰਜ ਬਣਦਾ ਹੈ ਕਿ ਉਹ ਕਿਸੇ ਵੀ ਵਹੀਕਲ ਨੂੰ ਚਲਾਉਣ ਤੋ ਪਹਿਲਾਂ ਆਪਣੇ ਕਾਗਜ ਪੂਰੇ ਕਰਨ ਅਤੇ ਸੜਕ ਤੇ ਚਲਣ ਦੇ ਸਾਰੇ ਨਿਯਮਾਂ ਦੀ ਜਾਣਕਾਰੀ ਹਾਸਿਲ ਕਰਨ ਨੂੰ ਪਹਿਲ ਦੇਣ ਤਾਂ ਜੋ ਇਸ ਤਰ੍ਹਾਂ ਕਰਕੇ ਇਕ ਤਾਂ ਟਰੈਫਿਕ ਕੰਟਰੋਲ ਹੋਵੇਗਾ , ਦੂਸਰਾਂ ਲੋਕਾਂ ਨੂੰ ਸੜਕੀ ਨਿਯਮਾਂ ਦੀ ਪੂਰੀ ਜਾਣਕਾਰੀ ਹੋਣ ਨਾਲ ਸੜਕ ਦੁਰਘਟਨਾਵਾਂ ਵੀ ਬਹੁਤ ਹੱਦ ਤੱਕ ਰੁਕ ਜਾਣਗੀਆਂ , ਤੀਸਰਾ ਮੁਲਾਜਮ ਵੀ ਟਰੈਫਿਕ ਵਰਗ ਅਸਾਨੀ ਨਾਲ ਕੰਟਰੋਲ ਕਰ ਸਕਣਗੇ ਅਤੇ ਰਿਸਵਤਖੋਰੀ ਨੂੰ ਵੀ ਠੱਲ ਪਵੇਗੀ । 






ਤਰਸੇਮ ਔਲਖ
ਕੋਟਲੀ ਅਬਲੂ
98149-61888

Share this article :

2 comments:

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template