ਲੋਕ ਸਭਾ ਚੋਣਾ 2014
ਸੋਲਵੀ ˆਲੋਕ ਸਭਾ ਦੇ ਗਠਨ ਲਈ ਲੋਕ ਸਭਾ ਚੋਣਾ ਦਾ ਬਿਗ਼ਲ ਵੱਜ ਚੁੱਕਾ ਹੈ। ਭਾਰਤੀ ਚੋਣ ਕਮਿਸ਼ਨ ਨੇ 5 ਮਾਰਚ 2014 ਨੂੰ ਚੋਣਾ ਦੀਆਂ ਤਾਰੀਖ਼ਾਂ ਦਾ ਐਲਾਨ ਕਰ ਦਿੱਤਾ ਸੀ। ਜਿਸ ਅਨੁਸਾਰ ਲੋਕ ਸਭਾ ਚੋਣਾ 7 ਅਪ੍ਰੈਲ 2014 ਤੋ ˆਸੁਰੂ ਹੋ ਕੇ 12 ਮਈ 2014 ਤੱਕ ਕੁੱਲ 9 ਪੜਾਵਾਂ ਵਿੱਚ ਹੋਣਗੀਆਂ। ਲੋਕ ਸਭਾ ਦੇ ਸਾਰੇ 543 ਹਲਕਿਆਂ ਵਿੱਚ ਪੈਣ ਵਾਲੀਆਂ ਵੋਟਾਂ ਦੀ ਗਿਣਤੀ 16 ਮਈ ਨੂੰ ਹੋਵੇਗੀ। 31 ਮਈ 2014 ਤੱਕ ਸੋਲਵੀ ˆਲੋਕ ਸਭਾ ਦਾ ਗਠਨ ਹੋ ਜਾਵੇਗਾ। ਭਾਰਤ ਸੰਸਾਰ ਦਾ ਸਭ ਤੋ ˆਵੱਡਾ ਜਮਹੂਰੀਅਤ ਵਾਲਾ ਦੇਸ਼ ਹੈ। ਜਿਸ ਕਰਕੇ ਇਸ ਸਮੇ ˆਪੂਰੀ ਦੁਨੀਆਂ ਦੀ ਨਜ਼ਰ ਭਾਰਤ ਵਿੱਚ ਹੋ ਰਹੀਆਂ ਲੋਕ ਸਭਾ ਚੋਣਾ ਤੇ ਲੱਗੀ ਹੋਈ ਹੈ। ਦੁਨੀਆਂ ਭਰ ਦੇ ਲੋਕਾਂ ਲਈ ਇਹਨਾ ਚੋਣਾ ਸਬੰਧੀ ਸਭ ਤੋ ˆਵੱਡੀ ਦਿਲਚਸਪੀ ਵਾਲੀ ਗੱਲ ਇਹ ਹੈ ਕਿ ਇਹਨਾ ਲੋਕ ਸਭਾ ਚੋਣਾ ਵਿੱਚ 81 ਕਰੋੜ 45 ਲੱਖ ਵੋਟਰ ਆਪਣੇ ਵੋਟ ਪਾਉਣ ਦੇ ਅਧਿਕਾਰ ਦੀ ਵਰਤੋ ˆਕਰਨਗੇ। ਦੂਸਰਾ ਇਹ ਕਿ ਇਹਨਾ ਲੋਕ ਸਭਾ ਚੋਣਾ ਵਿੱਚ ਭਾਰਤ ਦੀਆਂ ਕਈ ਪ੍ਰਸਿੱਧ ਫਿਲਮੀ ਹਸਤੀਆਂ, ਕਲਾਕਾਰ ਅਤੇ ਉਘੇ ਖਿਡਾਰੀ ਵੀ ਆਪੋ-ਆਪਣੀ ਕਿਸਮਤ ਅਜ਼ਮਾ ਰਹੇ ਹਨ, ਜਿਸ ਕਾਰਨ ਇਹਨਾ ਚੋਣਾ ਨੂੰ ਗਲੈਮਰ ਦਾ ਰੰਗ ਵੀ ਚੜ੍ਹ ਗਿਆ ਹੈ। ਹੋਰ ਤਾਂ ਹੋਰ ਭਾਰਤੀ ਚੋਣ ਕਮਿਸ਼ਨ ਨੇ ਇਹਨਾ ਲੋਕ ਸਭਾ ਚੋਣਾ ˆਚ ਲੋਕਾਂ ਨੂੰ ਭਾਰੀ ਤਾਦਾਦ ਵਿੱਚ ਵੋਟਾਂ ਪਾਉਣ ਸਬੰਧੀ ਉਤਸਾਹਿਤ ਕਰਨ ਲਈ ਪ੍ਰਸਿੱਧ ਬਾਲੀਵੁੱਡ ਅਦਾਕਾਰ ਅਮੀਰ ਖਾਨ ਨੂੰ ਆਪਣਾ ਨੈਸ਼ਨਲ ਆਈਕਾਨ ਬਣਾਇਆ ਹੈ। ਭਾਵੇ 543 ਲੋਕ ਸਭਾ ਸ਼ੀਟਾਂ ਲਈ ਮੁੱਖ ਮੁਕਾਬਲਾ ਦੇਸ਼ ਦੀਆਂ ਦੋ ਪ੍ਰਮੁੱਖ ਰਾਸ਼ਟਰੀ ਪਾਰਟੀਆਂ ਭਾਜਪਾ ਅਤੇ ਕਾਂਗਰਸ ਵਿਚਕਾਰ ਹੀ ਮੰਨਿਆਂ ਜਾ ਰਿਹਾ ਹੈ, ਪਰ ਅਰਵਿੰਦ ਕੇਜ਼ਰੀਵਾਲ ਦੀ ਆਮ ਆਦਮੀ ਪਾਰਟੀ ਨੇ ਇਸ ਮੁਕਾਬਲੇ ਨੂੰ ਹੋਰ ਦਿਲਚਸਪ ਅਤੇ ਤਿਕੋਣਾ ਬਣਾ ਦਿੱਤਾ ਹੈ। ਪਰ ਇਹ ਤਾਂ ਸਮਾਂ ਹੀ ਦੱਸੇਗਾ ਕਿ ਅਰਵਿੰਦ ਕੇਜ਼ਰੀਵਾਲ ਦੀ ਪਾਰਟੀ ˆˆਆਪˆˆ ਨੂੰ ਦਿੱਲੀ ਵਰਗੀ ਕਾਮਯਾਬੀ ਦੇਸ਼ ਦੇ ਦੂਜੇ ਰਾਜਾਂ ਵਿੱਚ ਮਿਲਦੀ ਹੈ ਜਾਂ ਨਹੀ, ਪਰ ਵੋਟਰਾਂ ਨੂੰ ਆਮ ਆਦਮੀ ਪਾਰਟੀ ਦੇ ਰੂਪ ਵਿੱਚ ਇੱਕ ਤੀਸਰਾ ਬਦਲਾਵ, ਇੱਕ ਤੀਸਰਾ ਚਿਹਰਾ ਜਰੂਰ ਮਿਲ ਗਿਆ ਹੈ।
ਜੇਕਰ ਗੱਲ ਕਰੀਏ ਟਿਕਟਾਂ ਦੀ ਵੰਡ ਸਬੰਧੀ, ਤਾਂ ਦੇਸ਼ ਦੀਆਂ ਸਾਰੀਆਂ ਪ੍ਰਮੁੱਖ ਰਾਜਨੀਤਿਕ ਪਾਰਟੀਆਂ, ਉਹ ਚਾਹੇ ਭਾਜਪਾ ਹੋਵੇ, ਚਾਹੇ ਕਾਂਗਰਸ ਹੋਵੇ ਜਾਂ ਫਿਰ ਅਰਵਿੰਦ ਕੇਜਰੀਵਾਲ ਦੀ ਆਮ ਆਦਮੀ ਪਾਰਟੀ, ਇਹਨਾ ਸਾਰੀਆਂ ਰਾਜਨੀਤਿਕ ਪਾਰਟੀਆਂ ਨੇ ਆਪਣੇ ਕਈ ਪ੍ਰਮੁੱਖ ਅਤੇ ਉਚ ਕੋਈ ਦੇ ਲੀਡਰ ਸਹਿਬਾਨਾ ਦੇ ਟਿਕਟ ਕੱਟ ਕੇ ਉਹਨਾਂ ਦੀ ਥਾਂ ਪ੍ਰਸਿੱਧ ਫਿਲਮੀ ਹਸਤੀਆਂ, ਕਲਾਕਾਰਾਂ ਤੇ ਉਘੇ ਖਿਡਾਰੀਆਂ ਨੂੰ ਟਿਕਟਾਂ ਦਿੱਤੀਆਂ ਹਨ। ਜੇਕਰ ਸੁਨਿਹਰੀ ਪਰਦੇ ਅਤੇ ਖੇਡ ਦੇ ਮੈਦਾਨ ਤੋ ˆਰਾਜਨੀਤੀ ਦੇ ਮੈਦਾਨ ਵਿੱਚ ਆਏ ਇਹਨਾ ਸਿਤਾਰਿਆਂ ਦੇ ਨਾਵਾਂ ਤੇ ਇੱਕ ਨਜ਼ਰ ਮਾਰੀ ਜਾਵੇ ਤਾਂ ਅਸੀ ˆਦੇਖਦੇ ਹਾਂ ਕਿ ਭਾਜਪਾ ਵੱਲੋ ˆਉਤਰੀ ਅਹਿਮਦਾਬਾਦ ਤੋ ˆਪਰੇਸ਼ ਰਾਵਲ, ਪਟਨਾ ਸਾਹਿਬ ਤੋ ˆਸ਼ਤਰੂਘਨ ਸਿਨਹਾਂ, ਮਥੁਰਾ ਤੋ ˆਡ੍ਰੀਮ ਗਰਲ ਹੇਮਾ ਮਾਲਿਨੀ, ਆਸਨਸੋਲ ਤੋ ˆਪ੍ਰਸਿੱਧ ਪਲੇਅ-ਬੈਕ ਸਿੰਗਰ ਬਾਬੁਲ ਸਪਰੀਓ, ਚੰਡੀਗੜ੍ਹ ਤੋ ˆਅਨੁਪਮ ਖੇਰ ਦੀ ਪਤਨੀ ਅਤੇ ਪ੍ਰਸਿੱਧ ਅਦਾਕਾਰਾ ਕਿਰਨ ਖੇਰ, ਉਤਰੀ ਪੂਰਬੀ ਦਿੱਲੀ ਤੋ ˆਭੋਜਪੁਰੀ ਗਾਇਕ ਤੇ ਅਦਾਕਾਰ ਮਨੋਜ ਤਿਵਾੜੀ, ਜੈਪੁਰ ਦਿਹਾਤੀ ਤੋ ˆਪ੍ਰਸਿੱਧ ਨਿਸ਼ਾਨੇਬਾਜ਼ ਰਾਜਵਰਧਨ ਸਿੰਘ ਰਾਠੌਰ, ਪੰਜਾਬ ਦੀ ਗੁਰਦਾਸਪੁਰ ਸ਼ੀਟ ਤੋ ˆਉਘੇ ਫਿਲਮ ਅਭਿਨੇਤਾ ਵਿਨੋਦ ਖੰਨਾ, ਪੱਛਮੀ ਬੰਗਾਲ ਦੇ ਸ੍ਰੀ ਰਾਮਪੁਰ ਹਲਕੇ ਤੋ ˆਮਸ਼ਹੂਰ ਸੰਗੀਤਕਾਰ ਭੱਪੀ ਲਹਿਰੀ ਉਮੀਦਵਾਰ ਹਨ। ਇਸੇ ਤਰ੍ਹਾ ਕਾਂਗਰਸ ਵੱਲੋ ˆਗਾਜ਼ੀਆਬਾਦ ਤੋ ˆਰਾਜ ਬੱਬਰ, ਮੇਰਠ ਤੋ ˆਪ੍ਰਸਿੱਧ ਅਦਾਕਾਰਾ ਨਗ਼ਮਾਂ, ਜੌਨਪੁਰ ਤੋ ˆਭੋਜਪੁਰੀ ਸਟਾਰ ਰਵੀ ਕਿਸ਼ਨ, ਸਵਾਈ ਮਾਧੋਪੁਰ ਤੋ ˆਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮੁਹੰਮਦ ਅਜਹਰਉਦੀਨ, ਫਲਪਰ ਤੋ ˆਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਟੈਸਟ ਖਿਡਾਰੀ ਮੁਹੰਮਦ ਕੈਫ ਉਮੀਦਵਾਰ ਹਨ। ਆਮ ਆਦਮੀ ਪਾਰਟੀ ਵੱਲੋ ˆਕੇਦˆਰੀ ਸਾਸ਼ਤ ਪ੍ਰਦੇਸ਼ ਚੰਡੀਗੜ੍ਹ ਦੀ ਇੱਕ ਮਾਤਰ ਸ਼ੀਟ ਲਈ ਖੂਬਸੂਰਤ ਫਿਲਮ ਅਦਾਕਾਰਾ ਗੁਲ ਪਨਾਗ, ਪੰਜਾਬ ਦੇ ਸੰਗਰੂਰ ਲੋਕ ਸਭਾ ਹਲਕੇ ਤੋ ˆਪੰਜਾਬੀ ਫਿਲਮ ਇੰਡਸਟਰੀ ਦੇ ਪ੍ਰਸਿੱਧ ਕਮੇਡੀਅਨ ਭਗਵੰਤ ਮਾਨ ਨੂੰ ਟਿਕਟ ਦਿੱਤੀ ਗਈ ਹੈ। ਹੋਰਨਾ ਪਾਰਟੀਆਂ ˆਚ ਜਿਵੇ ˆਬਸਪਾ ਵੱਲੋ ˆਪੰਜਾਬ ਦੇ ਸ੍ਰੀ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਤੋ ˆਪੰਜਾਬੀ ਗਾਇਕ ਕੇ.ਐਸ. ਮੱਖਣ, ਤ੍ਰਿਣਮੂਲ ਕਾਂਗਰਸ ਵੱਲੋ ˆਪੱਛਮੀ ਬੰਗਾਲ ਤੋ ˆਮੁਨਮੁਨ ਸੇਨ, ਪੱਛਮੀ ਬੰਗਾਲ ਦੀ ਦਾਰਜੀਲਿੰਗ ਸ਼ੀਟ ਤੋ ˆਭਾਰਤੀ ਫੁੱਟਬਾਲ ਟੀਮ ਦੇ ਸਾਬਕਾ ਕਪਤਾਨ ਬਾਈਚਿੰਗ ਭੂਟੀਆ, ਲੋਕ ਜਨ ਸ਼ਕਤੀ ਪਾਰਟੀ ਵੱਲੋ ˆਬਿਹਾਰ ਦੀ ਜੁਮਈ ਲੋਕ ਸਭਾ ਸ਼ੀਟ ਤੋ ਹਿੰਦੀ ਅਤੇ ਭੋਜਪੁਰੀ ਫਿਲਮਾਂ ਦੇ ਹੀਰੋ ˆਚਿਰਾਗ ਪਾਸਵਾਨ ਨੂੰ ਆਪਣਾ ਉਮੀਦਵਾਰ ਬਣਾਇਆ ਗਿਆ ਹੈ। ਉਤਰ ਪ੍ਰਦੇਸ਼ ਤੋ ˆਅਜੀਤ ਸਿੰਘ ਦੀ ਪਾਰਟੀ ਰਾਸ਼ਟਰੀ ਲੋਕ ਦਲ ਵੱਲੋ ˆਆਪਣੇ ਜਮਾਨੇ ਦੀ ਪ੍ਰਸਿੱਧ ਫਿਲਮੀ ਅਦਾਕਾਰਾ ਜੈ ਪ੍ਰਦਾ ਨੂੰ ਲੋਕ ਸਭਾ ਦੀ ਟਿਕਟ ਨਾਲ ਨਿਵਾਜਿਆ ਗਿਆ ਹੈ। ਇਸਤੋ ˆਇਲਾਵਾ ਹੋਰ ਬਹੁਤ ਸਾਰੇ ਫਿਲਮੀ ਸਿਤਾਰੇ, ਕਲਾਕਾਰ ਅਤੇ ਉਘੇ ਖਿਡਾਰੀ ਹਨ ਜੋ ਵੱਖ ਵੱਖ ਰਾਜਨੀਤਿਕ ਪਾਰਟੀਆਂ ਵੱਲੋ ˆਸੰਸਦ ਵਿੱਚ ਜਾਣ ਲਈ ਆਪੋ ਆਪਣੀ ਕਿਸਮਤ ਅਜ਼ਮਾ ਰਹੇ ਹਨ। ਹੋਰ ਤਾਂ ਹੋਰ ਕਾਂਗਰਸ ਭਾਜਪਾ ਦੇ ਪ੍ਰਧਾਨ ਮੰਤਰੀ
ਆਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਦੇ ਖਿਲਾਫ ਵਾਰਾਨਸੀ ਤੋ ˆਭਾਰਤ ਦੇ ਸਾਬਕਾ ਕ੍ਰਿਕਟ ਖਿਡਾਰੀ ਅਤੇ ਭਾਰਤ ਰਤਨ ਐਵਾਰਡ ਨਾਲ ਸਨਮਾਨਿਤ ਸਚਿਨ ਤੇਦੂˆਲਕਰ ਨੂੰ ਚੋਣ ਲੜਾਉਣਾ ਚਾਹੁੰਦੀ ਸੀ, ਪਰ ਗੱਲ ਸਿਰੇ ਨਾ ਚੜ੍ਹ ਸਕੀ। ਜੇਕਰ ਦੇਖਿਆ ਜਾਵੇ ਤਾਂ ਵੱਖ ਵੱਖ ਪਾਰਟੀਆਂ ਵੱਲੋ ˆਫਿਲਮੀ ਸਿਤਾਰਿਆਂ ਨੂੰ ਟਿਕਟ ਦੇਣ ਦੇ ਮਾਮਲੇ ਵਿੱਚ ਭਾਜਪਾ ਹੋਰਨਾਂ ਪਾਰਟੀਆਂ ਨਾਲੋ ˆਮੋਹਰੀ ਦਿਖਾਈ ਦੇ ਰਹੀ ਹੈ। ਇਹੀ ਕਾਰਨ ਹੈ ਕਿ ਭਾਜਪਾ ਨੇ ਆਪਣੇ ਕਈ ਉਚ ਕੋਟੀ ਦੇ ਨੇਤਾਵਾਂ ਜਿਵੇ ˆਸਾਬਕਾ ਕੇਦˆਰੀ ਮੰਤਰੀ ਜਸਵੰਤ ਸਿੰਘ, ਸਵਰਨ ਸਲਾਰੀਆ, ਲਾਲ ਮੁਨੀ ਚੋਭੇ, ਸਾਬਕਾ ਸੰਸਦ ਮੈਬˆਰ ਸੱਤਪਾਲ ਜੈਨ ਤੇ ਹਰਮੋਹਨ ਧਵਨ ਆਦਿ ਨੇਤਾਵਾਂ ਨੂੰ ਲੋਕ ਸਭਾ ਦੀ ਟਿਕਟ ਤੋ ˆਵਾਂਝੇ ਰੱਖਿਆ ਹੈ।
ਜੇਕਰ ਗੱਲ ਕਰੀਏ ਪੰਜਾਬ ਦੀ ਰਾਜਨੀਤੀ ਦੀ ਅਤੇ ਪੰਜਾਬ ਦੇ ਕਲਾਕਾਰਾਂ ਦੀ ਤਾਂ ਅਸੀ ˆਦੇਖਦੇ ਹਾਂ ਕਿ ਮਿਸ ਪੂਜਾ, ਹਰਭਜਨ ਮਾਨ, ਲਾਭ ਜੰਜੂਆ, ਭਗਵੰਤ ਮਾਨ, ਹੰਸ ਰਾਜ ਹੰਸ, ਜਸਪਿੰਦਰ ਨਰੂਲਾ, ਪੰਜਾਬੀ ਫਿਲਮਾਂ ਦੀ ਪ੍ਰਸਿੱਧ ਨਾਇਕਾ ਪ੍ਰੀਤੀ ਸਪਰੂ, ਸਵਿਤਾ ਭੱਟੀ, ਮੁਹੰਮਦ ਸਦੀਕ ਆਦਿ ਬਹੁਤ ਸਾਰੇ ਕਲਾਕਾਰ ਹਨ ਜੋ ਇਸ ਸਮੇ ˆਵੱਖ ਵੱਖ ਰਾਜਨੀਤਿਕ ਪਾਰਟੀਆਂ ਨਾਲ ਜੁੜੇ ਹੋਏ ਹਨ। ਇਹਨਾ ਵਿੱਚੋ ˆਹੰਸ ਰਾਜ ਨੇ ਤਾਂ ਸ੍ਰੋਮਣੀ ਅਕਾਲੀ ਦਲ ਬਾਦਲ ਵੱਲੋ ˆਪਿਛਲੀ ਲੋਕ ਸਭਾ ਚੋਣ ਦੌਰਾਨ ਜਲੰਧਰ ਸ਼ੀਟ ਤੋ ˆਚੋਣ ਵੀ ਲੜੀ ਸੀ, ਪਰ ਉਹਨਾ ਨੂੰ ਕਾਂਗਰਸ ਦੇ ਉਮੀਦਵਾਰ ਮਹਿੰਦਰ ਸਿੰਘ ਕੇ.ਪੀ. ਹੱਥੋ ˆ36445 ਵੋਟਾਂ ਦੇ ਫਰਕ ਨਾਲ ਨਾਮੋਸ਼ੀ ਭਰੀ ਹਾਰ ਝੱਲਣੀ ਪਈ ਸੀ। ਮੁਹੰਮਦ ਸਦੀਕ ਤਾਂ ਵਿਧਾਨ ਸਭਾ ਹਲਕਾ ਭਦੌੜ ਤੋ ˆਕਾਂਗਰਸ ਪਾਰਟੀ ਦੇ ਮੌਜੂਦਾ ਐਮ.ਐਲ.ਏ. ਵੀ ਹਨ। ਪਿੱਛੇ ਜਿਹੇ ਸਦੀਕ ਸਾਹਿਬ ਵਿਧਾਨ ਸਭਾ ˆਚ ਗੀਤ ਗਾਉਣ ਕਰਕੇ ਕਾਫੀ ਚਰਚਾ ਵਿੱਚ ਵੀ ਰਹੇ, ਜਿਸ ਕਰਕੇ ਉਹ ਲੋਕਾਂ ਅਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਵਿਅੰਗ ਦਾ ਪਾਤਰ ਵੀ ਬਣੇ।
ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਇਹ ਫਿਲਮੀ ਸਿਤਾਰੇ, ਕਲਾਕਾਰ ਅਤੇ ਉਘੇ ਖਿਡਾਰੀ ਜੋ ਸੁਨਿਹਰੀ ਪਰਦੇ ਅਤੇ ਖੇਡ ਦੇ ਮੈਦਾਨ ਵਿੱਚ ਆਪਣੀ ਚਮਕ ਬਿਖੇਰ ਕੇ ਕਾਮਯਾਬੀ ਅਤੇ ਬੁਲੰਦੀਆਂ ਦੀਆਂ ਉਚਾਈਆਂ ਨੂੰ ਛੋਹˆਦੇ ਹਨ ਕੀ ਇਹੋ ਜਿਹੀ ਸਫਲਤਾ ਅਤੇ ਕਾਮਯਾਬੀ ਉਹਨਾ ਨੂੰ ਰਾਜਨੀਤੀ ਦੇ ਖੇਤਰ ਵਿੱਚ ਵੀ ਮਿਲਦੀ ਹੈ ਜਾਂ ਨਹੀ? ਸ਼ਾਇਦ ਨਹੀ ਜਾਂ ਬਹੁਤ ਘੱਟ, ਕਿਉਕਿ ਜੇਕਰ ਇਤਿਹਾਸ ਦੇ ਪੰਨਿਆਂ ਉਤੇ ਇੱਕ ਝਾਤ ਮਾਰੀ ਜਾਵੇ ਤਾਂ ਅਸੀ ˆਦੇਖਦੇ ਹਾਂ ਕਿ ਜਯਾ ਬਚਨ, ਗੋਵਿੰਦਾ, ਸ੍ਰੀਮਤੀ ਇਰਾਨੀ, ਧਰਮਿੰਦਰ, ਰਾਜੇਸ਼ ਖੰਨਾ, ਸੁਨੀਲ ਦੱਤ ਵਰਗੇ ਅਨੇਕਾਂ ਫਿਲਮੀ ਸਿਤਾਰੇ ਜੋਸ਼-ਓ-ਖਰੋਸ਼ ਨਾਲ ਰਾਜਨੀਤੀ ਵਿੱਚ ਆਏ ਪਰ ਉਹਨਾ ਨੂੰ ਉਹ ਸਫਲਤਾ ਹਾਸਿਲ ਨਹੀ ਹੋਈ, ਜੋ ਉਹਨਾ ਨੂੰ ਫਿਲਮੀ ਪਰਦੇ ਤੇ ਮਿਲੀ, ਸਿਵਾਏ ਇੱਕ-ਦੋ ਨਾਵਾਂ ਨੂੰ ਛੱਡ ਕੇ, ਜਿੰਨ੍ਹਾ ਨੂੰ ਫਿਲਮੀ ਪਰਦੇ ਵਾਲੀ ਸਫਲਤਾ ਤੋ ਲੋਕ-ਪ੍ਰਿਅਤਾ ਰਾਜਨੀਤੀ ਵਿੱਚ ਵੀ ਹਾਸਲ ਹੋਈ। ਜਿਸ ਤਹਿਤ ਅਸੀ ˆਦੱਖਣੀ ਭਾਰਤ ਦੇ ਸੁਪਰ ਸਟਾਰ ਚਿਰੰਜੀਵ ਦਾ ਨਾਮ ਲੈ ਸਕਦੇ ਹਾਂ। ਜਿਸਨੇ ਆਪਣੀ ਰਾਜਨੀਤਿਕ ਪਾਰਟੀ ਪ੍ਰਜਾ ਰਾਜ਼ਿਅਮ ਵੀ ਬਣਾਈ, ਜਿਸਦਾ ਹਾਲ ˆਚ ਹੀ ਕਾਂਗਰਸ ਵਿੱਚ ਰਲੇਵਾਂ ਹੋਇਆ ਹੈ।
ਰਾਜਨੀਤੀ ਵਿੱਚ ਆਏ ਫਿਲਮੀ ਸਿਤਾਰਿਆਂ ਬਾਰੇ ਜਨਤਾ ਦੀ ਜਿਆਦਾਤਰ ਇਹ ਰਾਏ ਹੈ ਕਿ ਇਹ ਫਿਲਮੀ ਸਿਤਾਰੇ, ਕਲਾਕਾਰ ਅਤੇ ਖਿਡਾਰੀ ਚੋਣਾਂ ਸਮੇ ˆਹੀ ਹਲਕੇ ਵਿੱਚ ਦਿਖਾਈ ਦਿੰਦੇ ਹਨ, ਵੋਟਾਂ ਤੋ ˆਬਾਅਦ ਇਹ ਲੋਕ ਆਪੋ ਆਪਣੇ ਕੰਮਾਂ ਵਿੱਚ, ਸੂਟਿੰਗਾਂ ਵਿੱਚ ਏਨੇ ਮਸ਼ਰੂਫ ਹੋ ਜਾਂਦੇ ਹਨ ਕਿ ਇਹਨਾ ਨੂੰ ਹਲਕੇ ਦੀ, ਹਲਕੇ ਦੇ ਲੋਕਾਂ ਦੀ ਕੋਈ ਯਾਦ ਨਹੀ ਰਹਿੰਦੀ, ਜਿਸ ਹਲਕੇ ਦੀ ਉਹ ਨੁਮਾਇੰਦਗੀ ਕਰ ਰਹੇ ਹੁੰਦੇ ਹਨ। ਇਸੇ ਕਾਰਨ ਇਹਨਾ ਸਿਤਾਰਿਆਂ ਨੂੰ ਲੋਕਾਂ ਦੀ ਨਰਾਜ਼ਗੀ ਦਾ ਸਾਹਮਣਾ ਵੀ ਕਰਨਾ ਪੈਦˆਾ ਹੈ। ਦੂਸਰੇ ਪਾਸੇ ਇਹਨਾ ਸਿਤਾਰਿਆਂ ਤੋ ˆਵੱਖ ਵੱਖ ਪਾਰਟੀਆਂ ਦੇ ਉਹ ਲੋਕ ਅਤੇ ਨੇਤਾ ਵੀ ਦੁਖੀ ਹੁੰਦੇ ਹਨ ਜੋ ਇਹ ਕਹਿੰਦੇ ਹਨ ਕਿ ਸਾਰੀ ਉਮਰ ਪਾਰਟੀ ਦੇ ਲਈ ਜੁੱਤੀਆਂ ਘਸਾਉਦੇ ਅਸੀ ˆਮਰ ਗਏ, ਰੈਲੀਆਂ ਕਰਦੇ ਅਸੀ ˆਮਰ ਗਏ, ਲੋਕਾਂ ਦਾ ਇਕੱਠ ਕਰਦੇ ਅਸੀ ˆਮਰ ਗਏ, ਧਰਨੇ ਦਿੰਦੇ ਅਸੀ ˆਮਰ ਗਏ, ਪੁਲਿਸ ਦੀਆਂ ਲਾਠੀਆਂ ਖਾਂਦੇ ਅਸੀ ˆਮਰ ਗਏ, ਹਲਕੇ ਵਿੱਚ ਵਿਚਰਦੇ ਅਸੀ ਮਰ ਗਏ, ਪਰ ਜਦੋ ˆਟਿਕਟ ਲੈਣ ਦੀ ਵਾਰੀ ਆਈ ਤਾਂ ਟਿਕਟ ਫਿਲਮੀ ਸਿਤਾਰਾ ਲੈ ਗਿਆ।
ਕੀ ਵੱਖ ਵੱਖ ਰਾਜਨੀਤਿਕ ਪਾਰਟੀਆਂ ਵੱਲੋ ˆਆਪਣੇ ਉਹਨਾ ਨੇਤਾਵਾਂ ਨਾਲ ਅਨਿਆਏ ਨਹੀ ਕੀਤਾ ਜਾ ਰਿਹਾ ਜਿੰਨ੍ਹਾ ਨੇ ਸਾਰੀ ਉਮਰ ਪਾਰਟੀ ਦੀ ਤਨ-ਦੇਹੀ ਨਾਲ ਸੇਵਾ ਕੀਤੀ, ਪਰ ਜਦੋ ˆਫਲ ਲੈਣ ਦੀ ਵਾਰੀ ਆਈ, ਟਿਕਟ ਲੈਣ ਦੀ ਵਾਰੀ ਆਈ ਤਾਂ ਫਿਲਮੀ ਸਿਤਾਰੇ ਦਾ ਨਾਂਮ, ਉਹਨਾ ਦੇ ਨਾਮ ਤੇ ਭਾਰੀ ਪੈ ਗਿਆ।
ਬੱਬਲੂ ਭੰਡਾਲ
ਵੋਆਇਸ ਆਫ ਕਾਮਨ ਮੈਨ
98729-52599
bytefence licence key hack
ReplyDelete/microsoft-office-2016-crack-lifetime-license-key-free
ReplyDeletefreemake-video-converter-key-free-download-latest
microsoft-office-2015-productive-key-crack
https://newcrackkey.com/movavi-video-editor-plus-crack/
ReplyDeleteMovavi Video Editor Plus 21.2.1 Crack is a cool and sensible altering programming for all sort of individual which gives basic and extremely simple to control this devices for creating noteworthy video In this manner you can assemble our story in a tasteful and eligant way since this product is loaded with highlight it have numerous video impacts that is allows the client to modify their subject video in any alter.
I really enjoy reading your post about this Posting. This sort of clever work and coverage! Keep up the wonderful works guys, thanks for sharing Bullguard Antivirus Crack
ReplyDeleteWe have provided a list of functional microsoft office 2016 crack for free. The keys have been tested and will continue to function in 2021
ReplyDeleteWindows 7 All in One ISO Download 2022 is an activator of Microsoft items (Windows, Office) for the latest form. This utility is incredibly standard since it is a comprehensive strategy for establishment.
ReplyDelete