Headlines News :
Home » » ਇੱਕ ਖਵਾਹਿਸ਼ ਸੀ - ਅੰਕਿਤਾ ਬਤਰਾ

ਇੱਕ ਖਵਾਹਿਸ਼ ਸੀ - ਅੰਕਿਤਾ ਬਤਰਾ

Written By Unknown on Wednesday 16 July 2014 | 00:20

ਇੱਕ ਖਵਾਹਿਸ਼ ਸੀ,
ਉਸਦੇ ਕਦਮ ਨਾਲ ਕਦਮ ਮਿਲਾਕੇ ਚਲੇ ਜਾਣ ਦੀ 
   
ਇੱਕ ਖਾਹਿਸ਼ ਸੀ,
ਹੱਥ 'ਚ ਹੱਥ ਥੰਮ ਕੇ ਮੁਸੀਬਤ ਨਾਲ ਲੜੇ ਜਾਣ ਦੀ । 
  
ਇੱਕ ਖਵਾਹਿਸ਼ ਸੀ,
ਜ਼ਿੰਦਗੀ ਭਰ ਸਾਥ ਨਿਭਾਉਂਦੇ ਜਾਣ ਦੀ ।   

ਇੱਕ ਖਵਾਹਿਸ਼ ਸੀ,
ਨਜ਼ਰਾ ਨਜ਼ਰਾ ਚ ਕੁਛ ਕਹਿ ਜਾਣ ਦੀ ।   

ਇੱਕ ਖਵਾਹਿਸ਼ ਸੀ.
ਦਿਲ ਨਾਲ ਦਿਲ ਮਿਲਾਉਣ ਦੀ ।   

ਇੱਕ ਖਵਾਹਿਸ਼ ਸੀ,
ਇਤਿਹਾਸ 'ਚ ਤੇਰੀ ਮੇਰੀ ਪ੍ਰੇਮ ਕਹਾਨੀ ਲਿਖੇ ਜਾਣ ਦੀ ।  

ਇੱਕ ਖਵਾਹਿਸ਼ ਸੀ,
ਮੇਰੀ ਕਿਸਮਤ 'ਚ ਤੇਰਾ ਮੇਰਾ ਨਾਮ ਲਿਖੇ ਜਾਣ ਦੀ ।  

ਕਿਸਮਤ ਨੇ ਨਾ ਸਾਥ ਦਿੱਤਾ,
ਆ ਗਈ ਰਾਤ ਰੋ ਰੋ ਗੁਜ਼ਾਰੇ ਜਾਣ ਦੀ ।   

ਆ ਗਈ ਰਾਤ ਤੈਨੂੰ ਚੇਤੇ ਕਰ ਕੇ ਸੋ ਜਾਣ ਦੀ,   
ਮਨ ਹੀ ਮਨ ਕਹਿੰਦੀ ਰਹਿ ਗਈ ਮੈਂ

ਇੱਕ ਖਵਾਹਿਸ਼ ਸੀ,
ਉਸਦੇ ਕਦਮ ਨਾਲ ਕਦਮ ਮਿਲਾਕੇ ਚਲੇ ਜਾਣ ਦੀ  

ਅੰਕਿਤਾ ਬਤਰਾ ,
ਪੰਜਾਬ ਖੇਤੀਬਾੜੀ ਯੂਨੀਵਰਸਿਟੀ, 
ਲੁਧਿਆਣਾ 
Share this article :

1 comment:

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template